Skip to Main Content

ਤੁਸੀਂ ਕਿਹਾ,
ਅਸੀਂ ਸੁਣਿਆ

ਟਰੱਕ ਡਰਾਈਵਿੰਗ ਭਾਈਚਾਰੇ ਦੇ ਖ਼ਿਆਲਾਂ ਅਤੇ ਓ.ਟੀ.ਏ. ਦੀਆਂ ਲਾਬਿੰਗ ਕੋਸ਼ਿਸ਼ਾਂ ਸਦਕਾ, ਆਵਾਜਾਈ ਮੰਤਰਾਲਾ ਸਮਝ ਚੁੱਕਾ ਹੈ ਕਿ ਟਰੱਕ ਡਰਾਈਵਰ ਅਤੇ ਉਦਯੋਗ ਇਸ ਮੁੱਦੇ ’ਤੇ ਕੀ ਚਾਹੁੰਦਾ ਹੈ। ਏਅਰ ਬ੍ਰੇਕ ਮਾਡਿਊਲ ਦੀ ਹੋਂਦ ਯਕੀਨੀ ਬਣਾਉਣ ਲਈ, ਉਨ੍ਹਾਂ ਨੂੰ ਇਹ ਦੱਸ ਦਿਓ ਕਿ ਤੁਸੀਂ ਇਸ ਤਬਦੀਲੀ ਦੇ ਹਮਾਇਤੀ ਹੋ, ਸਿਰਫ਼ ਇਸ ਬਟਨ ਨੂੰ ਕਲਿੱਕ ਕਰੋ!

ਟਰੱਕਿੰਗ ਉਦਯੋਗ ’ਚ ਉੱਠੀਆਂ ਕਈ ਮੰਗਾਂ ਅਤੇ ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਦੀਆਂ ਕੋਸ਼ਿਸ਼ਾਂ ਸਦਕਾ, ਓਂਟਾਰੀਓ ਦਾ ਆਵਾਜਾਈ ਮੰਤਰਾਲਾ, ਟਰੱਕ ਡਰਾਈਵਰਾਂ ਵੱਲੋਂ ਉਨ੍ਹਾਂ ਦੇ ਕਮਰਸ਼ੀਅਲ ਡਰਾਈਵਰ ਲਾਇਸੰਸ ’ਤੇ ਉਨ੍ਹਾਂ ਦੀਆਂ ਏਅਰ ਬ੍ਰੇਕ ਇੰਡੋਰਸਮੈਂਟ (ਜ਼ੈੱਡ) ਰੀਨਿਊ ਕਰਵਾਉਣ ਦਾ ਤਰੀਕਾ ਬਦਲਣ ਜਾ ਰਿਹਾ ਹੈ। ਜੇਕਰ ਇਹ ਤਜਵੀਜ਼ ਪਾਸ ਹੋ ਜਾਂਦੀ ਹੈ ਤਾਂ ਡਰਾਈਵਰਾਂ ਨੂੰ ਲਿਖਤੀ ਜਾਣਕਾਰੀ ਟੈਸਟ ਦੇਣ ਤੋਂ ਬਗ਼ੈਰ ਹੀ, ਮੌਜੂਦਾ ਲਾਇਸੰਸਾਂ ’ਚ ਏਅਰ ਬ੍ਰੇਕ ਇੰਡੋਰਸਮੈਂਟ ਰੀਨਿਊ ਕਰਵਾਉਣ ਦੇ ਜ਼ਿਆਦਾ ਆਸਾਨ ਤੇ ਆਧੁਨਿਕ ਬਦਲ ਮਿਲ ਜਾਣਗੇ।

ਨਵਾਂ ਕੀ ਹੋਵੇਗਾ

ਐਮ.ਟੀ.ਓ. ਦੀ ਤਜਵੀਜ਼ ਹੈ ਏਅਰ ਬ੍ਰੇਕ ਰੀਨਿਊਵਲ ਨੋਲੈੱਜ ਟੈਸਟ ਦੀ ਥਾਂ ’ਤੇ ਏਅਰ ਬ੍ਰੇਕ ਲਰਨਿੰਗ ਮਾਡਿਊਲ ਨੂੰ ਪੇਸ਼ ਕੀਤਾ ਜਾਵੇ। ਨੋਲੈੱਜ ਟੈਸਟ ਨੂੰ ਡਰਾਈਵਰ ਭਾਈਚਾਰੇ ’ਚ ਬੇਅਰਥ, ਗ਼ੈਰਜ਼ਰੂਰੀ ਅਤੇ ਉਲਝਣਾਂ ਨਾਲ ਭਰਪੂਰ ਸਮਝਿਆ ਜਾਂਦਾ ਹੈ। ਨਵੇਂ ਤਜਵੀਜ਼ਤ ਲਰਨਿੰਗ ਮਾਡਿਊਲ ਨੂੰ ਆਨਲਾਈਨ, ਡਰਾਈਵਰ ਦੀ ਸਹੂਲਤ ਅਨੁਸਾਰ ਪ੍ਰਾਪਤ ਕੀਤਾ ਜਾ ਸਕਦਾ ਹੈ, ਅਤੇ ਇਸ ਦਾ ਨਤੀਜਾ ਪਾਸ/ਫ਼ੇਲ੍ਹ ਨਹੀਂ ਹੁੰਦਾ।

ਤੁਹਾਨੂੰ ਕੀ ਮਿਲੇਗਾ?

ਨਵੇਂ ਸਿਖਲਾਈ ਮਾਡਿਊਲ

ਏਅਰ ਬ੍ਰੇਕ ਨੋਲੇਜ ਟੈਸਟ ਦੇ ਬਦਲ ਵਜੋਂ ਲਰਨਿੰਗ ਮਾਡਿਊਲ ਮੁਹੱਈਆ ਕਰਵਾਉਣਾ ਕਾਫ਼ੀ ਆਸਾਨ ਹੁੰਦਾ ਹੈ ਅਤੇ ਇਸ ਨਾਲ ਆਪਣੇ ਲਾਇਸੰਸ ਰੀਨਿਊ ਕਰਵਾਉਣ ਵਾਲਿਆਂ ’ਤੇ ਗ਼ੈਰਜ਼ਰੂਰੀ ਬੋਝ ਘੱਟ ਹੁੰਦਾ ਹੈ, ਜਦਕਿ ਇਸ ਨਾਲ ਏਅਰ ਬ੍ਰੇਕ ਸਿਸਟਮ ਅਤੇ ਰੈਗੂਲੇਸ਼ਨਾਂ ਦੀ ਜਾਣਕਾਰੀ ਵੀ ਵਧਦੀ ਹੈ;

ਬਿਹਤਰ ਰੀਟੈਂਸ਼ਨ ਅਤੇ ਸੁਪੋਰਟ

ਨਵੇਂ ਬਦਲਾਂ ਨਾਲ ਟਰੱਕ ਡਰਾਈਵਰ ਨੂੰ ਆਪਣੇ ਨਾਲ ਟਿਕਾਈ ਰੱਖਣ ਅਤੇ ਵਾਧੂ ਸੁਪੋਰਟ ਨਾਲ ਸੜਕ ਸੁਰੱਖਿਆ ਬਿਹਤਰ ਹੋਵੇਗੀ, ਜਦਕਿ ਡਰਾਈਵਰਾਂ ਅਤੇ ਆਪਰੇਟਰਾਂ ਲਈ ਲਾਲ ਫ਼ੀਤਾਸ਼ਾਹੀ ਘੱਟ ਹੋਵੇਗੀ;

ਸਿੱਖਣ ਦੇ ਸਟਾਈਲ

ਲਰਨਿੰਗ ਮਾਡਿਊਲ ਸਿੱਖਣ ਦੇ ਵੱਖੋ-ਵੱਖ ਤਰੀਕਿਆਂ ਨੂੰ ਪੇਸ਼ ਕਰੇਗਾ ਅਤੇ ਡਰਾਈਵਰਾਂ ਨੂੰ ਆਪਣੇ ਵਿਸ਼ੇ ’ਤੇ ਕੇਂਦਰਿਤ ਹੋਣ ਦੀ ਇਜਾਜ਼ਤ ਦੇਵੇਗਾ, ਨਾ ਕਿ ਟੈਸਟ ਲਈ ਪੜ੍ਹਾਈ ਕਰਨ ’ਤੇ;

ਬਿਹਤਰ ਸਮਝ ਸ਼ਕਤੀ

ਨਵੇਂ ਬਦਲ ਲਾਗੂ ਹੋ ਜਾਣ ’ਤੇ ਰੀਨਿਊਵਲ ਦੌਰਾਨ ਬੇਲੋੜੀ ਸ਼ਬਦਾਵਲੀ ਅਤੇ ਭਾਸ਼ਾ ਦੇ ਮੁੱਦਿਆਂ ਨਾਲ ਆਪਣੇ ਜ਼ੈੱਡ ਇੰਡੋਰਸਮੈਂਟ ਗੁਆਉਣ (ਅਤੇ ਟੈਸਟ ਮੁੜ ਦੇਣ) ਵਾਲੇ ਡਰਾਈਵਰਾਂ ਦੀ ਗਿਣਤੀ ਘੱਟ ਹੋਵੇਗੀ। ਅਜਿਹੇ ਮੁੱਦੇ ਏਅਰ ਬ੍ਰੇਕ ਸਿਸਟਮਾਂ ਬਾਰੇ ਜਾਣਕਾਰੀ ਜਾਂ ਸਮਰੱਥਾ ਦੇ ਪੱਧਰ ਦਾ ਸਹੀ ਪੈਮਾਨਾ ਨਹੀਂ ਹੁੰਦੇ।

ਈ.ਐਸ.ਐਲ. ਲਈ ਲਾਭ

ਜਿਨ੍ਹਾਂ ਡਰਾਈਵਰਾਂ ਦੀ ਦੂਜੀ ਭਾਸ਼ਾ ਅੰਗਰੇਜ਼ੀ ਹੈ ਉਹ ਇਨ੍ਹਾਂ ਤਬਦੀਲੀਆਂ ਨੂੰ ਸਭ ਤੋਂ ਵੱਧ ਲਾਭਕਾਰੀ ਪਾਉਣਗੇ।

ਸਰਕਾਰ ਨੂੰ ਦੱਸੋ ਕਿ ਤੁਸੀਂ ਇਨ੍ਹਾਂ ਤਬਦੀਲੀਆਂ ਦੀ ਹਮਾਇਤ ਕਰਦੇ ਹੋ!

ਇਹ ਪੱਤਰ ਮਾਣਯੋਗ ਕੈਰੋਲਾਈਨ ਮਲਰੋਨੀ, ਅਮਰਜੋਤ ਸੰਧੂ, ਅਤੇ ਆਵਾਜਾਈ ਮੰਤਰਾਲੇ ਨੂੰ ਭੇਜਿਆ ਜਾਵੇਗਾ।
ਇਸ ਬਟਨ ’ਤੇ ਕਲਿੱਕ ਕਰਨ ਨਾਲ ਤੁਸੀਂ ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਦੀ ਪ੍ਰਾਈਵੇਸੀ ਪਾਲਿਸੀ ਨਾਲ ਸਹਿਮਤ ਹੋ ਅਤੇ ਇਹ ਮਨਜ਼ੂਰ ਕਰਦੇ ਹੋ ਕਿ ਅਸੀਂ ਉੱਪਰ ਲਿਖੀ ਸੂਚਨਾ ਦਾ ਪ੍ਰਯੋਗ ਭਵਿੱਖ ’ਚ ਤੁਹਾਨੂੰ ਇਸ ਜਾਂ ਹੋਰ ਮੁਹਿੰਮਾਂ ਬਾਰੇ ਸੰਪਰਕ ਕਰਨ ਲਈ ਕਰ ਸਕਦੇ ਹਾਂ।