ਟਰੱਕ ਡਰਾਈਵਿੰਗ ਭਾਈਚਾਰੇ ਦੇ ਖ਼ਿਆਲਾਂ ਅਤੇ ਓ.ਟੀ.ਏ. ਦੀਆਂ ਲਾਬਿੰਗ ਕੋਸ਼ਿਸ਼ਾਂ ਸਦਕਾ, ਆਵਾਜਾਈ ਮੰਤਰਾਲਾ ਸਮਝ ਚੁੱਕਾ ਹੈ ਕਿ ਟਰੱਕ ਡਰਾਈਵਰ ਅਤੇ ਉਦਯੋਗ ਇਸ ਮੁੱਦੇ ’ਤੇ ਕੀ ਚਾਹੁੰਦਾ ਹੈ। ਏਅਰ ਬ੍ਰੇਕ ਮਾਡਿਊਲ ਦੀ ਹੋਂਦ ਯਕੀਨੀ ਬਣਾਉਣ ਲਈ, ਉਨ੍ਹਾਂ ਨੂੰ ਇਹ ਦੱਸ ਦਿਓ ਕਿ ਤੁਸੀਂ ਇਸ ਤਬਦੀਲੀ ਦੇ ਹਮਾਇਤੀ ਹੋ, ਸਿਰਫ਼ ਇਸ ਬਟਨ ਨੂੰ ਕਲਿੱਕ ਕਰੋ!
ਟਰੱਕਿੰਗ ਉਦਯੋਗ ’ਚ ਉੱਠੀਆਂ ਕਈ ਮੰਗਾਂ ਅਤੇ ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਦੀਆਂ ਕੋਸ਼ਿਸ਼ਾਂ ਸਦਕਾ, ਓਂਟਾਰੀਓ ਦਾ ਆਵਾਜਾਈ ਮੰਤਰਾਲਾ, ਟਰੱਕ ਡਰਾਈਵਰਾਂ ਵੱਲੋਂ ਉਨ੍ਹਾਂ ਦੇ ਕਮਰਸ਼ੀਅਲ ਡਰਾਈਵਰ ਲਾਇਸੰਸ ’ਤੇ ਉਨ੍ਹਾਂ ਦੀਆਂ ਏਅਰ ਬ੍ਰੇਕ ਇੰਡੋਰਸਮੈਂਟ (ਜ਼ੈੱਡ) ਰੀਨਿਊ ਕਰਵਾਉਣ ਦਾ ਤਰੀਕਾ ਬਦਲਣ ਜਾ ਰਿਹਾ ਹੈ। ਜੇਕਰ ਇਹ ਤਜਵੀਜ਼ ਪਾਸ ਹੋ ਜਾਂਦੀ ਹੈ ਤਾਂ ਡਰਾਈਵਰਾਂ ਨੂੰ ਲਿਖਤੀ ਜਾਣਕਾਰੀ ਟੈਸਟ ਦੇਣ ਤੋਂ ਬਗ਼ੈਰ ਹੀ, ਮੌਜੂਦਾ ਲਾਇਸੰਸਾਂ ’ਚ ਏਅਰ ਬ੍ਰੇਕ ਇੰਡੋਰਸਮੈਂਟ ਰੀਨਿਊ ਕਰਵਾਉਣ ਦੇ ਜ਼ਿਆਦਾ ਆਸਾਨ ਤੇ ਆਧੁਨਿਕ ਬਦਲ ਮਿਲ ਜਾਣਗੇ।
ਨਵਾਂ ਕੀ ਹੋਵੇਗਾ
ਐਮ.ਟੀ.ਓ. ਦੀ ਤਜਵੀਜ਼ ਹੈ ਏਅਰ ਬ੍ਰੇਕ ਰੀਨਿਊਵਲ ਨੋਲੈੱਜ ਟੈਸਟ ਦੀ ਥਾਂ ’ਤੇ ਏਅਰ ਬ੍ਰੇਕ ਲਰਨਿੰਗ ਮਾਡਿਊਲ ਨੂੰ ਪੇਸ਼ ਕੀਤਾ ਜਾਵੇ। ਨੋਲੈੱਜ ਟੈਸਟ ਨੂੰ ਡਰਾਈਵਰ ਭਾਈਚਾਰੇ ’ਚ ਬੇਅਰਥ, ਗ਼ੈਰਜ਼ਰੂਰੀ ਅਤੇ ਉਲਝਣਾਂ ਨਾਲ ਭਰਪੂਰ ਸਮਝਿਆ ਜਾਂਦਾ ਹੈ। ਨਵੇਂ ਤਜਵੀਜ਼ਤ ਲਰਨਿੰਗ ਮਾਡਿਊਲ ਨੂੰ ਆਨਲਾਈਨ, ਡਰਾਈਵਰ ਦੀ ਸਹੂਲਤ ਅਨੁਸਾਰ ਪ੍ਰਾਪਤ ਕੀਤਾ ਜਾ ਸਕਦਾ ਹੈ, ਅਤੇ ਇਸ ਦਾ ਨਤੀਜਾ ਪਾਸ/ਫ਼ੇਲ੍ਹ ਨਹੀਂ ਹੁੰਦਾ।